ਕਿਡਜ਼ਜ਼ੋਨ ਸਕੂਲ ਅਤੇ ਬਾਈਟ ਸੰਸਥਾ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਉਣ ਤੇ ਇਨਾਮ ਤੇ ਸਰਟੀਫਿਕੇਟ ਵੰਡੇ ਗਏ। ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੇ ਮਾਤਾ ਪਿਤਾ ਅਤੇ ਆਪਣੇ ਅਧਿਆਪਕਾਂ ਨਾਲ ਇਸ ਸਫ਼ਲਤਾ ਨੂੰ ਸਾਂਝਾ ਕੀਤਾ। ਬੱਚਿਆਂ ਦੇ ਮਾਤਾ ਪਿਤਾ ਨੇ ਸੰਸਥਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਕਿਡਜ਼ਜ਼ੋਨ ਸਕੂਲ ਵਿੱਚ ਉਹਨਾਂ ਦੇ ਬੱਚਿਆਂ ਦਾ ਬਹੁਤ ਵਧੀਆ ਪਲੇਟਫਾਰਮ ਹੈ, ਜਿੱਥੇ ਉਨ੍ਹਾਂ ਦੀ ਨੀਂਹ ਮਜ਼ਬੂਤ ਹੁੰਦੀ ਹੈ ਤੇ ਬੱਚਿਆਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।ਇਸ ਮੌਕੇ ਮੈਡਮ ਕੁਲਦੀਪ ਕੌਰ, ਕਮਲਪ੍ਰੀਤ ਕੌਰ, ਪਰਦੀਪ, ਪਾਇਲ, ਜਸਪ੍ਰੀਤ, ਸਿਮਰਨ, ਨਵਜੋਤ, ਜਯੋਤੀ ਅਤੇ ਸੰਦੀਪ ਕੁਮਾਰ ਅਤੇ ਡਾਇਰੈਕਟਰ ਸਰਬਜੀਤ ਸਿੰਘ ਗਿੱਲ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਮਨਮੀਤ ਸਿੰਘ ਵਿੱਕੀ, ਪਵਨ ਭੱਟੀ, ਕੁਲਵਿੰਦਰ ਤੋਤਾ, ਸੁਧੀਰ ਪੁਰੀ, ਗੁਰਵਿੰਦਰ ਸਿੰਘ, ਸੰਤੋਸ਼ ਕੁਮਾਰੀ, ਸਿਮਰਨ ਅਤੇ ਰਾਜੂ ਸਮਾਰੋਹ ਵਿੱਚ ਸ਼ਿਰਕਤ ਕੀਤੀ।